ਕਨ੍ਹਈਆ ਲਾਲ ਦੇ ਕਤਲ ਦੇ ਵਿਰੋਧ ਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦਾ ਪ੍ਰਦਰਸ਼ਨ,ਕਿਹਾ-ਦੋਸ਼ੀਆਂ ਨੂੰ ਮਿਲੇ ਫਾਂਸੀ ਦੀ ਸਜ਼ਾ ਹਿੰਦੂ ਹੁਣ ਨਿੰਦਾ ਨਹੀਂ ਕਰੇਗਾ,ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ,ਨਰੇਸ਼ ਪੰਡਿਤ/ਜੀਵਨ ਪ੍ਰਕਾਸ਼ ਵਾਲੀਆ


ਕਪੂਰਥਲਾ( )ਰਾਜਸਥਾਨ ਦੇ ਉਦੈਪੁਰ ਚ ਕਨ੍ਹੱਈਲਾਲ ਦੀ ਹੱਤਿਆ ਤੋਂ ਲੋਕ ਗੁੱਸੇ ‘ਚ ਹਨ।ਬਜਰੰਗ ਦਲ ਨੇ ਜੇਹਾਦੀ ਕੱਟੜਪੰਥੀਆਂ ਦੀ ਤਾਲਿਬਾਨੀ ਕਾਰਵਾਈ ਕਰਾਰ ਦਿੱਤਾ ਹੈ।ਕਨ੍ਹਈਲਾਲ ਦੀ ਬੇਰਹਿਮੀ ਨਾਲ ਹੱਤਿਆ ਦੇ ਵਿਰੋਧ ਚ ਵੀਰਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੀ ਅਗਵਾਈ ਚ ਸੈਂਕੜੇ ਲੋਕ ਇਕੱਠੇ ਹੋਏ ਤੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫਾਂਸੀ

ਦੇਣ ਦੀ ਮੰਗ ਕੀਤੀ।ਵੀਰਵਾਰ ਨੂੰ ਵੀਐਚਪੀ ਅਤੇ ਬਜਰੰਗ ਦਲ ਦੇ ਕਾਰਕੁਨਾਂ ਸਮੇਤ ਕਈ ਹਿੰਦੂ ਸੰਗਠਨਾਂ ਦੇ ਮੈਂਬਰਾਂ ਅਤੇ ਆਮ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਇਸਲਾਮਿਕ ਅੱਤਵਾਦ ਦਾ ਪੁਤਲਾ ਫੂਕਿਆ।ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਵਿਹਿਪ ਜ਼ਿਲ੍ਹਾ ਮੰਤਰੀ ਰਾਜੂ ਸੂਦ,ਵਿਹਿਪ ਆਗੂ ਓਮਪ੍ਰਕਾਸ਼ ਕਟਾਰੀਆ,ਜ਼ਿਲ੍ਹਾ ਇੰਚਾਰਜ ਚੰਦਰ ਮੋਹਨ ਭੋਲਾ,ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਅਖਾੜਾ ਮੁਖੀ ਬਜਰੰਗੀ ਦੀ ਅਗਵਾਈ ਹੇਠ ਚਾਰਬੱਤੀ ਚੌਕ ਵਿਖੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ।ਤੇ ਜੇਹਾਦੀ ਕੱਟੜਪੰਥੀਆਂ ਦਾ ਪੁਤਲਾ ਫੂਕਿਆ ਤੇ ਰਾਜਸਥਾਨ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ।ਇਸ ਪ੍ਰਦਰਸ਼ਨ ਦੌਰਾਨ ਸੈਂਕੜੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ।ਪ੍ਰਦਰਸ਼ਨਕਾਰੀਆਂ ਨੇ ਹਿੰਦੁਸਤਾਨ ਨੂੰ ਤਾਲਿਬਾਨ ਨਹੀਂ ਬਣਨ ਦਿਆਂਗਾ ਤੇ ਦੇਸ਼ ਦੇ ਗੱਦਾਰਾਂ ਨੂੰ ਫਾਂਸੀ ਦਿਓ ਵਰਗੇ ਨਾਅਰੇ ਵੀ ਲਗਾਏ।ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਨੂੰ ਸੰਬੋਧਨ ਕਰਦਿਆਂ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਕਿਹਾ ਕਿ ਉਦੈਪੁਰ ਚ ਮਾਸੂਮ ਕਨ੍ਹਈਆ ਲਾਲ ਦੀ ਪਿੱਠ ਪਿੱਛੇ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ।ਉਨ੍ਹਾਂ ਇਸ ਨੂੰ ਤਾਲਿਬਾਨੀ ਸੋਚ ਦੱਸਦਿਆਂ ਕਿਹਾ ਕਿ ਕਨ੍ਹਈਆ ਲਾਲ ‘ਤੇ 26 ਵਾਰ ਵਾਰ ਕੀਤੇ ਗਏ ਸਨ।ਅਜਿਹੇ ਲੋਕਾਂ ਨੂੰ ਜਲਦੀ ਤੋਂ ਜਲਦੀ ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ ਕੇ ਫਾਂਸੀ ਦਿੱਤੀ ਜਾਵੇ।ਨਰੇਸ਼ ਪੰਡਿਤ ਨੇ ਕਿਹਾ ਕਿ ਮੁਸਲਮਾਨ ਹਿਤੈਸ਼ੀ ਪਾਰਟੀ ਕਾਂਗਰਸ ਦੇ ਰਾਜ ਵਿੱਚ ਹਿੰਦੂਆਂ ਨੂੰ ਬੱਕਰੀਆਂ ਵਾਂਗ ਵੱਢਿਆ ਜਾ ਰਿਹਾ ਹੈ ਅਤੇ ਬਿਨਾਂ ਕਿਸੇ ਡਰ ਤੋਂ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ।ਇਹ ਰਾਜਸਥਾਨ ਸਰਕਾਰ ਦੇ ਮੂੰਹ’ਤੇ ਥੱਪੜ ਹੈ।ਕਨ੍ਹਈਆਲਾਲ ਦਾ ਕਸੂਰ ਇੰਨਾ ਸੀ ਕਿ ਉਸ ਨੇ ਨੂਪੁਰ ਸ਼ਰਮਾ ਦਾ ਸਮਰਥਨ ਕੀਤਾ ਸੀ।ਉਸ ਤੇ ਤਲਵਾਰ ਨਾਲ ਵਾਰ ਕਰਕੇ ਗਲਾ ਵੱਢ ਕੇ ਮੌਟ ਦੇ ਘਾਟ ਉਤਾਰ ਦਿੱਤਾ ਗਿਆ।ਇਹ ਘਿਨੌਣਾ ਅਪਰਾਧ ਇੱਕ ਗਰੀਬ ਦਰਜ਼ੀ ਦੀ ਦੁਕਾਨ ਵਿੱਚ ਵੜ ਕੇ ਕੀਤਾ ਗਿਆ।ਦੇਸ਼ ਦੇ ਬਹੁਤ ਸਾਰੇ ਲੋਕ ਨੂਪੁਰ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ।ਕੀ ਉਨ੍ਹਾਂਨੂੰ ਵੀ ਵੀ ਮਾਰ ਦਿੱਤਾ ਜਾਵੇਗਾ।ਕਨ੍ਹਈਲਾਲ ਦੀ ਹੱਤਿਆ ਕਰਨ ਵਾਲਿਆਂ ਨੂੰ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਰਾਜਸਥਾਨ ਸਰਕਾਰ ਕਨ੍ਹਈਲਾਲ ਦੇ ਪਰਿਵਾਰ ਨੂੰ ਤੁਰੰਤ 20 ਲੱਖ ਰੁਪਏ ਮੁਆਵਜ਼ਾ ਦੇਵੇ।ਫਾਂਸੀ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ।ਇਸ ਨਾਲ ਦੇਸ਼ ਚ ਸੰਦੇਸ਼ ਜਾਵੇਗਾ ਅਤੇ ਅਪਰਾਧੀਆਂ ‘ਤੇ ਲਗਾਮ ਲੱਗੇਗੀ।ਅਜਿਹੇ ਲੋਕਾਂ ਨਾਲ ਅੱਤਵਾਦੀਆਂ ਵਾਂਗ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।ਇਸ ਮੌਕੇ ਪ੍ਰਦਰਸ਼ਨਕਾਰੀਆ ਨੂੰ ਸੰਬੋਧਨ ਕਰਦਿਆਂ ਬਜਰੰਗ ਦਲ ਦੇ ਜ਼ਿਲਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਉਦੈਪੁਰ ‘ਚ ਜਿਸ ਤਰ੍ਹਾਂ ਇਕ ਬੇਕਸੂਰ ਕਨ੍ਹਈਆਲਾਲ ਨੂੰ ਮਾਰਿਆ ਗਿਆ,ਉਹ ਹਿੰਦੂਆਂ ਨੂੰ ਡਰਾਉਣ ਲਈ ਸੰਦੇਸ਼ ਦਿੱਤਾ ਗਿਆ ਹੈ।ਹਿੰਦੂ ਹੁਣ ਆਲੋਚਨਾ ਨਹੀਂ ਕਰੇਗਾ,ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ।ਹੁਣ ਹਿੰਦੂ ਚੇਤਾਵਨੀ ਜਾਂ ਨਿੰਦਾ,ਨਹੀਂ ਕਰੇਗਾ ਕਾਰਵਾਈ ਦਾ ਪ੍ਰਤੀਕਰਮ ਹੋਵੇਗਾ।ਸਰਕਾਰ ਤੋਂ ਕੋਈ ਮੰਗ ਨਹੀਂ ਹੈ,ਹੁਣ ਅਜਿਹੇ ਗੁੰਡਾਗਰਦੀ ਕਰਨ ਵਾਲਿਆਂ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਦੇਸ਼ ਅੰਦਰ ਅੱਜ ਮੁਸਲਿਮ ਕੱਟੜਤਾ,ਜਿਹਾਦ ਤੇ ਤਾਲਿਬਾਨੀ ਵਿਚਾਰਧਾਰਾ ਵਾਲੇ ਲੋਕ ਆਪਣੇ ਪੈਰ ਪਸਾਰ ਰਹੇ ਹਨ।ਜਿਨ੍ਹਾਂਦੇ ਨਿਸ਼ਾਨੇ ਤੇ ਹਰ ਰੋਜ਼ ਹਿੰਦੂ ਸਮਾਜ ਦਾ ਕੋਈ ਨਾ ਕੋਈ ਵਿਅਕਤੀ ਆ ਰਿਹਾ ਹੈ।ਉਦੈਪੁਰ ਕਾਂਡ ਵੀ ਇਸੇ ਦੀ ਜਿਉਂਦੀ ਜਾਗਦੀ ਮਿਸਾਲ ਹੈ,ਜਿਸ ਤਰ੍ਹਾਂ ਕਾਤਲਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰਦੇ ਹੋਏ ਉਸ ਦੀ ਵੀਡੀਓ ਬਣਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਉਹ ਸੌ ਕਰੋੜ ਹਿੰਦੂਆਂ ਵਿੱਚ ਡਰ ਪੈਦਾ ਕਰਨ ਦਾ ਕੰਮ ਕੀਤਾ ਗਿਆ ਹੈ।ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਇਸ ਦੇਸ਼ ਅੰਦਰ ਕੱਟੜਪੰਥ ਅਤੇ ਤਾਲਿਬਾਨੀ ਵਿਚਾਰਧਾਰਾ ਰੱਖਣ ਵਾਲੀਆਂ ਜਥੇਬੰਦੀਆਂ ਅਤੇ ਲੋਕਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇ ਅਤੇ ਉਨ੍ਹਾਂ ਫੈਨ ਵੀ ਕੁਚਲਣ ਦਾ ਕੱਮ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਮ੍ਰਿਤਕ ਕਨ੍ਹਈਆ ਲਾਲ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਸਹਾਇਤਾ ਦੇ ਰੂਪ ਵਿਚ ਇਕ ਕਰੋੜ ਰੁਪਏ ਸਹਾਇਤਾ ਵਜੋਂ ਦਿੱਤੀ ਜਾਣ,ਤਾਲਿਬਾਨ ਅਤੇ ਕੱਟੜਪੰਥੀ ਵਿਚਾਰਧਾਰਾ ਦੇ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਹਿੰਦੂ ਸਮਾਜ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਕਿਹਾ ਕਿ ਉਦੇਪੁਰ ਚ ਕਨ੍ਹਈਆਲਾਲ ਦੀ ਹੱਤਿਆ ਅੱਤਵਾਦ ਹੈ,ਸਰਕਾਰ ਤੁਰੰਤ ਫਾਸਟ ਟਰੈਕ ਅਦਾਲਤ ‘ਚ ਸੁਣਵਾਈ ਕਰਵਾ ਕੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਵੇ।ਅਵੀ ਰਾਜਪੂਤ ਨੇ ਕਿਹਾ ਕਿ ਕਾਤਲਾਂ ਦੀ ਜਾਇਦਾਦ ਨੂੰ ਜਬਤ ਕੀਤਾ ਜਾਵੇ।ਅਵੀ ਰਾਜਪੂਤ ਨੇ ਸਰਕਾਰ ਤੋਂ ਮੰਗ ਕੀਤੀ ਕਿ ਟਾਰਗੇਟ ਕਿਲਿੰਗ ਦੇ ਨਾਂ ਤੇ ਰੋਕ ਲਗਾਈ ਜਾਵੇ।ਇਸਲਾਮਿਕ ਅੱਤਵਾਦ ਤੁਰੰਤ ਬੰਦ ਹੋਣਾ ਚਾਹੀਦਾ ਹੈ।ਅਵੀ ਰਾਜਪੂਤ ਨੇ ਹਿੰਦੂਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਵੱਖ-ਵੱਖ ਜਾਤਾਂ ਵਿੱਚ ਵੰਡੇ ਹਿੰਦੂਆਂ ਨੂੰ ਇੱਕਜੁੱਟ ਹੋ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਕਦੇ ਨਾ ਵਾਪਰੇ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਅਤੇ ਸਾਬਕਾ ਚੇਅਰਮੈਨ ਤੇ ਜ਼ਿਲ੍ਹਾ ਮੀਤ ਪ੍ਰਧਾਨ ਸ.ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਰਾਜਸਥਾਨ ਦੇ ਉਦੈਪੁਰ ਚ ਕਨ੍ਹਈਆਲਾਲ ਦੇ ਕਤਲ ਨੂੰ ਲੈ ਕੇ ਲੋਕਾਂ ਚ ਭਾਰੀ ਰੋਸ ਹੈ।ਪਾਸੀ ਅਤੇ ਖੋਜੇਵਾਲ ਨੇ ਇਸ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੱਸਿਆ ਹੈ।ਕਿਹਾ ਕਿ ਇਸ ਦੀ ਵੀਡੀਓ ਬਣਾ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।ਕਿਹਾ ਕਿ ਰਾਜਸਥਾਨ ਦੇ ਉਦੈਪੁਰ ‘ਚ ਜਿਸ ਤਰ੍ਹਾਂ ਤਾਲਿਬਾਨੀ ਲੀਹਾਂ ਤੇ ਕਨ੍ਹਈਆਲਾਲ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ, ਵੀਡੀਓ ਬਣਾ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ,ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਵੀ ਧਮਕੀ ਦਿੱਤੀ ਗਈ,ਇਹ ਘਿਨਾਉਣੀ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ।ਪਾਸੀ ਤੇ ਖੋਜਵਾਲ ਨੇ ਕਿਹਾ ਕਿ ਅਸੀਂ ਰਾਜਸਥਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਇੱਕ ਫਾਸਟ ਟਰੈਕ ਅਦਾਲਤ ਦਾ ਗਠਨ ਕੀਤਾ ਜਾਵੇ ਅਤੇ ਸੁਣਵਾਈ ਦਾ ਲਾਈਵ ਪ੍ਰਸਾਰਣ ਕੀਤਾ ਜਾਵੇ।ਅਜਿਹੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਅਜਿਹੇ ਲੋਕਾਂ ਦਾ ਨਤੀਜਾ ਕੀ ਹੁੰਦਾ ਹੈ ਅਤੇ ਅਜਿਹੀਆਂ ਅੱਤਵਾਦੀਆਂ ਤਾਕਤਾਂ ਲੋਕਾਂ ਦੇ ਪਾਗਲਪਨ ਦੀਆਂ ਸਿਖਰਾਂ ‘ਤੇ ਲਿਜਾਣ ਪਿੱਛੇ ਕਿਹੜੀਆਂ ਤਾਕਤਾਂ ਹਨ।ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ,ਅਸ਼ੋਕ ਸ਼ਰਮਾ,ਮਨਜੀਤ ਕਾਲਾ,ਸੁਮਿਤ ਕਪੂਰ,ਤਜਿੰਦਰ ਲਵਲੀ,ਰੋਹਿਤ ਗਾਂਧੀ,ਰਾਕੇਸ਼ ਕੁਮਾਰ,ਰਾਜਾ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਸਾਬਕਾ ਚੇਅਰਮੈਨ ਤੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ,ਭਾਜਪਾ ਸੋਸ਼ਲ ਮੀਡੀਆ ਆਈਟੀ ਸੈੱਲ ਦੇ ਸੂਬਾ ਉਪ ਪ੍ਰਧਾਨ ਵਿੱਕੀ ਗੁਜਰਾਲ,ਭਾਜਪਾ ਸੋਸ਼ਲ ਮੀਡੀਆ ਆਈਟੀ ਦੇ ਜ਼ਿਲ੍ਹਾ ਇੰਚਾਰਜ ਸੰਦੀਪ ਵਾਲੀਆ,ਸਾਬਕਾ ਕੌਂਸਲਰ ਰਜਿੰਦਰ ਸਿੰਘ ਧੰਜਲ,ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਹਰਸਿਮਰਨ ਸਿੰਘ,ਦੀਪਕ ਕੁਮਾਰ,ਸੁਖਵੰਤ ਸਿੰਘ, ਗੁਰਸਾਬ ਸਿੰਘ,ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਨਰਾਇਣ ਦਾਸ,ਬਜਰੰਗ ਦਲ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੇ ਸ਼ਰਮਾ,ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੰਗਤ ਰਾਮ ਭੋਲਾ, ਮੋਹਿਤ ਜੱਸਲ,ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਰਾਜ ਕੁਮਾਰ ਅਰੋੜਾ,ਜ਼ਿਲ੍ਹਾ ਮੀਤ ਪ੍ਰਧਾਨ ਦੀਪਕ ਮਰਵਾਹਾ,ਜ਼ਿਲ੍ਹਾ ਪ੍ਰਧਾਨ ਇੰਚਾਰਜ ਚੰਦਰ ਮੋਹਨ ਭੋਲਾ,ਹੈਪੀ ਛਾਬੜਾ,ਸੁਰਿੰਦਰ ਤਿਵਾੜੀ,ਅੰਕਿਤ ਪੰਡਿਤ,ਬਜਰੰਗ ਦਲ ਦੇ ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ,ਰਾਜੀਵ ਟੰਡਨ,ਅੰਕਿਤ ਅਰੋੜਾ ਗੁਰਨਾਮ ਸਿੰਘ,ਬੌਬੀ ਭੰਡਾਰੀ,ਲੱਡੂ,ਸੁੱਖਾ,ਬਜਰੰਗੀ,ਸਵਾਮੀ ਪ੍ਰਸਾਦ ਸ਼ਰਮਾ,ਆਨੰਦ ਯਾਦਵ,ਰਾਜੂ,ਗਣੇਸ਼, ਇਸ਼ਾਂਤ ਮਹਿਰਾ,ਅਸ਼ੋਕ ਕੁਮਾਰ,ਰਾਜਕੁਮਾਰ,ਬਿੰਨੀ ਪੰਡਿਤ,ਮਦਨ ਲਾਲ,ਓਮਪ੍ਰਕਾਸ਼ ਕਟਾਰੀਆ,ਮਹਿੰਦਰ ਦਾਸ ਗੁਰਚਰਨ ਸਮੇਤ ਸੈਂਕੜੇ ਲੋਕਾਂ ਨੇ ਪੁਤਲਾ ਫੂਕ ਕੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ।


Article Categories:
धर्म · पंजाब
Likes:
0

Leave a Comment

Your email address will not be published.